ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥
ਗੁਰੂ ਪਿਆਰੀ ਸਾਧ ਸੰਗਤ ਜੀ,
ਆਪ ਸਭ ਜੀ ਨੂੰ ਬੜੀ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਐਤਵਾਰ ਮਿਤੀ 08.11.2026 ਨੂੰ ਗੁਰੂਘਰ ਅਲਮੇਰ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਇਸ ਪਾਵਨ ਅਵਸਰ ‘ਤੇ ਗੁਰੂਘਰ ਵਿਖੇ ਦੀਪਮਾਲਾ ਕੀਤੀ ਜਾਵੇਗੀ ਅਤੇ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਜਾਵੇਗਾ।
ਇਸ ਮੌਕੇ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਪ੍ਰਤਾਪ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਕਰਵਾਈ ਜਾ ਰਹੀ ਹੈ।
ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪਰਿਵਾਰ ਸਮੇਤ ਗੁਰੂਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।
ਆਪ ਸਭ ਜੀ ਦੇ ਸਹਿਯੋਗ ਅਤੇ ਗੁਰੂਘਰ ਪ੍ਰਤੀ ਸੇਵਾ ਭਾਵਨਾ ਲਈ ਪ੍ਰਬੰਧਕ ਕਮੇਟੀ ਵੱਲੋਂ ਦਿਲੋਂ ਧੰਨਵਾਦ।
ਗੁਰੂ ਸਾਹਿਬ ਜੀ ਆਪ ਸਭ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ, ਸੁੱਖ ਅਤੇ ਖੁਸ਼ੀਆਂ ਬਖ਼ਸ਼ਣ ਜੀ।
ਵੱਲੋਂ,
ਪ੍ਰਬੰਧਕ ਕਮੇਟੀ
ਗੁਰਦੁਆਰਾ ਸਿੱਖ ਸੰਗਤ ਸਾਹਿਬ,
ਅਲਮੇਰ
Waheguru Ji Ka Khalsa ॥
Waheguru Ji Ki Fateh ॥
Respected Guru-Pyaari Sadh Sangat Ji,
With great humility and respect, we wish to inform the entire Sangat that Bandi Chhor Divas and Diwali will be celebrated with devotion and enthusiasm at Gurdwara Sikh Sangat Sahib, Almere, on Sunday, 8 November 2026.
On this auspicious occasion, the Gurughar will be beautifully illuminated with traditional lights (Deepmala). A special Kirtan Darbar will be held from 5:00 PM to 7:00 PM.
The Guru Ka Langar Seva on this occasion is being devotionally sponsored by Bhai Partap Singh Ji and his family.
We humbly request all members of the Guru-Pyaari Sangat to take some time out of their busy schedules and grace the Gurughar with their presence, along with their families, to seek the blessings of Guru Sahib Ji.
The Management Committee sincerely appreciates the continued support, cooperation and dedication of the entire Sangat towards our Gurughar.
May Guru Sahib Ji bless you and your families with happiness, peace, good health and Chardi Kala.
Waheguru Ji Ka Khalsa ॥
Waheguru Ji Ki Fateh ॥
The Management Committee