Spiritual Katha and Darshan by Shri Maan Jathedar Sant Baba Avtar Singh Ji (30.07.2026)

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!

ਧੰਨ ਧੰਨ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਮੇਹਰ ਸਦਕਾ ਸਾਨੂੰ ਇਹ ਸੂਚਨਾ ਸਾਂਝੀ ਕਰਦੇ ਹੋਏ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਮਾਨ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੂਰ ਸਿੰਘ ਵਾਲੇ, ਦਲ ਬਾਬਾ ਬਿਧੀ ਚੰਦ ਜੀ ਮਿਤੀ 30 ਜੁਲਾਈ ਨੂੰ ਸ਼ਾਮ ਪੰਚ ਵੱਜੇ ਤੋਂ ਸ਼ਾਮ ਸੱਤ ਵੱਜੇ ਤੱਕ ਗੁਰਘਰ ਅਲਮੇਰ ਵਿਖੇ ਪਹੁੰਚ ਕੇ ਸਮੂਹ ਸੰਗਤਾਂ ਨੂੰ ਆਪਣੇ ਪਾਵਨ ਦਰਸ਼ਨਾਂ ਨਾਲ ਨਿਹਾਲ ਕਰਨਗੇ।

ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ, ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਮਤਿ ਕਥਾ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਗੁਰਬਾਣੀ ਦੇ ਡੂੰਘੇ ਅਰਥਾਂ ਨਾਲ ਜੋੜਣਗੇ ਅਤੇ ਆਪਣੇ ਅਨਮੋਲ ਬਚਨਾਂ ਦੁਆਰਾ ਸੰਗਤ ਨੂੰ ਆਤਮਕ ਜੀਵਨ ਦੀ ਪ੍ਰੇਰਣਾ ਪ੍ਰਦਾਨ ਕਰਨਗੇ।

ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਅਤੀ ਸੁਭਾਗੇ ਅਵਸਰ ਦਾ ਲਾਭ ਪ੍ਰਾਪਤ ਕਰਨ ਲਈ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਗੁਰੂ ਘਰ ਪਹੁੰਚੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖ਼ਸ਼ਿਸ਼ ਅਤੇ ਅਸੀਸਾਂ ਦੇ ਭਾਗੀ ਬਣੋ।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
ਗੁਰਦੁਆਰਾ ਪ੍ਰਬੰਧਕ ਕਮੇਟੀ,
ਅਲਮੇਰ


Waheguru Ji Ka Khalsa !!
Waheguru Ji Ki Fateh.

Respected Sadh Sangat ji

With the divine blessings of Dhan Dhan Sri Hargobind Sahib Ji, it is our great honor and pleasure to announce that Shri Maan Jathedar Sant Baba Avtar Singh Ji Sur Singh Wale, Dal Baba Bidhi Chand Ji, will graciously bless the entire Sangat with his holy darshan in Gurughar Almere on Wednesday, 30th July between 17:00 pm -19:00 pm.

Following the Path of Sri Rehras Sahib, Jathedar Sant Baba Avtar Singh Ji will deliver a spiritual katha and enlighten the Sangat with his profound wisdom and teachings related to Sri Guru Granth Sahib Ji.

This is a rare and precious opportunity for all Sangat to seek spiritual guidance, listen to the divine discourse, and receive the blessings of Sri Guru Granth Sahib Ji.

We humbly request all members of the Sangat to attend in large numbers and take full advantage of this blessed occasion.

Waheguru Ji Ka Khalsa !!
Waheguru Ji Ki Fateh !!

Management Committee
Gurughar Almere

Leave a Comment

Your email address will not be published. Required fields are marked *